1 Chronicles 8

1ਬਿਨਯਾਮੀਨ ਤੋਂ ਉਹ ਦਾ ਜੇਠਾ ਬਲਾ ਜੰਮਿਆ, ਦੂਜਾ ਅਸ਼ਬੇਲ ਤੇ ਤੀਜਾ ਅਹਰਹ 2ਚੌਥਾ ਨੋਹਾਹ, ਪੰਜਵਾਂ ਰਾਫਾ 3ਅਤੇ ਇਹ ਬਲਾ ਦੇ ਪੁੱਤਰ ਸਨ, ਅੱਦਾਰ ਤੇ ਗੇਰਾ ਤੇ ਅਬੀਹੂਦ 4ਅਤੇ ਅਬੀਸ਼ੂਆ ਤੇ ਨਅਮਾਨ ਤੇ ਅਹੋਅਹ 5ਅਤੇ ਗੇਰਾ ਤੇ ਸ਼ਫੂਫਾਨ ਤੇ ਹੂਰਾਮ

6ਅਹੂਦ ਦੇ ਪੁੱਤਰ ਇਹ ਸਨ । ਇਹ ਗਬਾ ਦੇ ਵਾਸੀਆਂ ਦੇ ਪਿਤਾਵਾਂ ਦਿਆਂ ਘਰਾਣਿਆਂ ਦੇ ਮੁਖੀਏ ਸਨ ਅਤੇ ਉਹ ਉਨ੍ਹਾਂ ਨੂੰ ਬੰਧੀ ਬਣਾ ਕੇ ਮਾਨਾਹਥ ਨੂੰ ਲੈ ਗਏ 7ਅਤੇ ਨਅਮਾਨ ਤੇ ਅਹੀਯਾਹ ਤੇ ਗੇਰਾ ਉਨ੍ਹਾਂ ਨੂੰ ਲੈ ਗਿਆ ਅਤੇ ਉਸ ਤੋਂ ਉੱਜ਼ਾ ਤੇ ਅਹੀਹੂਦ ਜੰਮੇ ।

8ਸ਼ਹਰਯਿਮ ਤੋਂ ਬੱਚੇ, ਉਸ ਵੱਲੋਂ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਤੋਂ ਬਾਅਦ ਮੋਆਬ ਦੇ ਮਦਾਨ ਵਿੱਚ ਜਨਮੇ । ਹੂਸ਼ੀਮ ਤੇ ਬਅਰਾ ਉਹ ਦੀਆਂ ਔਰਤਾਂ ਸਨ 9ਅਤੇ ਉਹ ਦੀ ਪਤਨੀ ਹੋਦਸ਼ ਤੋਂ ਯੋਬਾਬ ਤੇ ਸਿਬਯਾ ਤੇ ਮੇਸ਼ਾ ਤੇ ਮਲਕਮ ਜੰਮੇ 10ਨਾਲੇ ਯਊਸ ਤੇ ਸ਼ਾਕਯਾਹ ਤੇ ਮਿਰਮਾਹ । ਇਹ ਉਹ ਦੇ ਪੁੱਤਰ, ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ 11ਅਤੇ ਹੂਸ਼ੀਮ ਤੋਂ ਅਬੀਟੂਥ ਤੇ ਅਲਪਾਅਲ ਜੰਮੇ

12ਅਤੇ ਅਲਪਾਅਲ ਦੇ ਪੁੱਤਰ, ਏਬਰ ਤੇ ਮਿਸ਼ਾਮ ਤੇ ਸ਼ਾਮਰ ਜਿਸ ਨੇ ਓਨੋ ਤੇ ਲੋਦ ਤੇ ਉਨ੍ਹਾਂ ਦੇ ਪਿੰਡ ਬਣਾਏ 13ਅਤੇ ਬਰੀਆਹ ਤੇ ਸ਼ਮਾ ਜਿਹੜੇ ਅੱਯਾਲੋਨ ਦੇ ਵਾਸੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ । ਇਨ੍ਹਾਂ ਨੇ ਗਥ ਦੇ ਵਾਸੀਆਂ ਨੂੰ ਭਜਾ ਦਿੱਤਾ

14ਅਤੇ ਅਹਯੋ, ਸ਼ਾਸ਼ਕ ਤੇ ਯਿਰੇਮੋਥ 15ਤੇ ਜਬਦਯਾਹ ਤੇ ਅਰਾਦ ਤੇ ਆਦਰ 16ਤੇ ਮੀਕਾਏਲ ਤੇ ਯਿਸ਼ਪਾਹ ਤੇ ਯੋਹਾ, ਬਰੀਆਹ ਦੇ ਪੁੱਤਰ 17ਤੇ ਜਬਦਯਾਹ ਤੇ ਮਸ਼ੁੱਲਾਮ ਤੇ ਹਿਜ਼ਕੀ ਤੇ ਹਬਰ 18ਅਤੇ ਯਿਸ਼ਮਰੇ ਤੇ ਯਿਜ਼ਲੀਆਹ ਤੇ ਯੋਬਾਬ, ਅਲਪਾਅਲ ਦੇ ਪੁੱਤਰ

19ਅਤੇ ਯਾਕੀਮ ਤੇ ਜ਼ਿਕਰੀ ਤੇ ਜ਼ਬਦੀ 20ਅਤੇ ਅਲੀਏਨਈ ਤੇ ਸਿੱਲਥਈ ਤੇ ਅਲੀਏਲ 21ਅਤੇ ਅਦਾਯਾਹ ਤੇ ਬਰਾਯਾਹ ਤੇ ਸ਼ਿਮਰਾਥ, ਸ਼ਿਮਈ ਦੇ ਪੁੱਤਰ

22ਅਤੇ ਯਿਸ਼ਪਾਨ ਤੇ ਏਬਰ ਤੇ ਅਲੀਏਲ 23ਅਤੇ ਅਬਦੋਨ ਤੇ ਜ਼ਿਕਰੀ ਤੇ ਹਾਨਾਨ 24ਅਤੇ ਹਨਨਯਾਹ ਤੇ ਏਲਾਮ ਤੇ ਅਨਥੋਥੀਯਾਹ 25ਅਤੇ ਯਿਫਦਯਾਹ ਤੇ ਫਨੂਏਲ, ਸ਼ਾਸ਼ਕ ਦੇ ਪੁੱਤਰ

26ਅਤੇ ਸ਼ਮਸ਼ਰਈ ਤੇ ਸ਼ਹਰਯਾਹ ਤੇ ਅਥਲਯਾਹ 27ਅਤੇ ਯਅਰਸ਼ਯਾਹ ਤੇ ਏਲੀਯਾਹ ਤੇ ਜ਼ਿਕਰੀ, ਯਰੋਹਾਮ ਦੇ ਪੁੱਤਰ 28ਇਹ ਮੁਖੀਏ ਆਪਣੀਆਂ ਪੀੜ੍ਹੀਆਂ ਵਿੱਚ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ । ਇਹ ਯਰੂਸ਼ਲਮ ਵਿੱਚ ਵੱਸਦੇ ਸਨ ।

29ਗਿਬਓਨ ਦਾ ਪਿਤਾ ਗਿਬਓਨ ਵਿੱਚ ਵੱਸਦਾ ਸੀ ਜਿਹ ਦੀ ਔਰਤ ਦਾ ਨਾਮ ਮਅਕਾਹ ਸੀ 30ਅਤੇ ਉਹ ਦਾ ਜੇਠਾ ਪੁੱਤਰ ਅਬਦੋਨ ਸੀ ਅਤੇ ਸਰੂ ਤੇ ਕੀਸ਼ ਤੇ ਬਅਲ ਤੇ ਨਾਦਾਬ 31ਅਤੇ ਗਦੋਰ ਤੇ ਅਹਯੋ ਤੇ ਜ਼ਕਾਰ

32ਅਤੇ ਮਿਕਲੋਥ ਤੋਂ ਸ਼ਿਮਆਹ ਜੰਮਿਆ ਅਤੇ ਓਹ ਵੀ ਆਪਣੇ ਭਰਾਵਾਂ ਦੇ ਨਾਲ ਯਰੂਸ਼ਲਮ ਵਿੱਚ ਆਪਣੇ ਭਰਾਵਾਂ ਦੇ ਆਮੋ ਸਾਹਮਣੇ ਵੱਸਦੇ ਸਨ ।

33ਨੇਰ ਤੋਂ ਕੀਸ਼ ਜੰਮਿਆ ਅਤੇ ਕੀਸ਼ ਤੋਂ ਸ਼ਾਊਲ ਜੰਮਿਆ ਅਤੇ ਸ਼ਾਊਲ ਤੋਂ ਯੋਨਾਥਾਨ ਤੇ ਮਲਕੀਸ਼ੂਆ ਤੇ ਅਬੀਨਾਦਾਬ ਤੇ ਅਸ਼ਬਅਲ ਜੰਮੇ 34ਅਤੇ ਯੋਨਾਥਾਨ ਦਾ ਪੁੱਤਰ ਮਰੀਬਬਅਲ ਸੀ ਅਤੇ ਮਰੀਬਬਅਲ ਤੋਂ ਮੀਕਾਹ ਜੰਮਿਆ

35ਅਤੇ ਮੀਕਾਹ ਦੇ ਪੁੱਤਰ, ਪਿਥੋਨਤੇ ਮਲਕ ਤੇ ਤਅਰੇਆ ਤੇ ਆਹਾਜ਼ 36ਅਤੇ ਆਹਾਜ਼ ਤੋਂ ਯਹੋਅੱਦਾਹ ਜੰਮਿਆ ਅਤੇ ਯਹੋਅੱਦਾਹ ਤੋਂ ਆਲਮਥ ਤੇ ਅਜ਼ਮਾਵਥ ਤੇ ਜ਼ਿਮਰੀ ਜੰਮੇ ਅਤੇ ਜ਼ਿਮਰੀ ਤੋਂ ਮੋਸਾ ਜੰਮਿਆ 37ਅਤੇ ਮੋਸਾ ਤੋਂ ਬਿਨਆ ਜੰਮਿਆ ਉਹ ਦਾ ਪੁੱਤਰ ਰਾਫਾਹ, ਉਹ ਦਾ ਪੁੱਤਰ ਅਲਾਸਾਹ, ਉਹ ਦਾ ਪੁੱਤਰ ਆਸੇਲ

38ਤੇ ਆਸੇਲ ਦੇ ਛੇ ਪੁੱਤਰ ਸਨ ਜਿਨ੍ਹਾਂ ਦੇ ਨਾਮ ਇਹ ਸਨ, ਅਜ਼ਰੀਕਾਮ, ਬੋਕਰ ਤੇ ਇਸ਼ਮਾਏਲ ਤੇ ਸ਼ਅਰਯਾਹ ਤੇ ਓਬਦਯਾਹ ਤੇ ਹਾਨਾਨ । ਇਹ ਸਾਰੇ ਆਸੇਲ ਦੇ ਪੁੱਤਰ ਸਨ 39ਅਤੇ ਉਹ ਦੇ ਭਰਾ ਏਸ਼ਕ ਦੇ ਪੁੱਤਰ, ਉਹ ਦਾ ਜੇਠਾ ਊਲਾਮ, ਦੂਜਾ ਯਊਸ਼ ਤੇ ਤੀਜਾ ਅਲੀਫਲਟ ਅਤੇ ਊਲਾਮ ਦੇ ਪੁੱਤਰ ਬਹੁਤ ਤਕੜੇ ਸੂਰਮੇ ਤੇ ਤੀਰਅੰਦਾਜ਼ ਸਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਪੁੱਤਰ ਤੇ ਪੋਤੇ ਅਰਥਾਤ ਡੇਢ ਸੌ ਸਨ । ਇਹ ਸਾਰੇ ਬਿਨਯਾਮੀਨ ਦੇ ਪੁੱਤਰਾਂ ਵਿਚੋਂ ਸਨ ।

40

Copyright information for PanULB